ਰਾਹੇ-ਰਾਹੇ ਜਾਣ ਵਾਲੀਏ ਗੀਤ ਨੂੰ ਗਾਉਣ ਵਾਲਾ ਬਲਵਿੰਦਰ ਸਫ਼ਰੀ ਅੱਜ ਖੁਦ ਉਸ ਰਾਹੇ ਪੈ ਗਿਆ ਜਿਥੋਂ ਕਦੇ ਵੀ ਮੁੜਿਆ ਨਹੀਂ ਜਾਣਾ। ਪੰਜਾਬੀ ਗਾਇਕ ਬਲਵਿੰਦਰ ਸਫਰੀ ਹੁਣ ਇਸ ਦੁਨੀਆ 'ਤੇ ਨਹੀਂ ਰਹੇ। ਸਫਰੀ ਦਾ 63 ਸਾਲ ਦੀ ਉਮਰ 'ਚ ਇੰਗਲੈਂਡ 'ਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ।ਦਸਦੇਈਏ ਕਿ ਇਸ ਸਾਲ 20 ਅਪ੍ਰੈਲ ਨੂੰ ਬਲਵਿੰਦਰ ਸਫ਼ਰੀ ਨੂੰ ਦਿਲ ਦੀ ਤਕਲੀਫ਼ ਕਾਰਨ ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ਦੇ ਨਿਊ-ਕਰਾਸ ਹਸਪਤਾਲ ਦਾਖਿਲ ਕਰਵਾਇਆ ਗਿਆ ਸੀ । ਜਿਥੇ ਉਨ੍ਹਾਂ ਦੀ ਦੋ ਦਿਨ ਬਾਅਦ ਉਸ ਦਾ ਟ੍ਰਿਪਲ ਕਾਰਡਿਅਕ ਬਾਈਪਾਸ ਸਰਜਰੀ ਹੋਈ ,ਜੋ ਕਿ ਸਫਲ ਨਾ ਹੋਈ । ਬਲਵਿੰਦਰ ਦੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਅਤੇ ਉਹ ਕੋਮਾ 'ਚ ਚਲਾ ਗਿਆ।
#Punjabisongs #England #Punjab